ਸ਼੍ਰੀ ਰਾਓ ਇਸ ਸੰਸਥਾ ਦੇ ਇੱਕ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ 1977-82 ਦੇ ਬੈਚ ਵਿੱਚ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਰੀਅਲ ਅਸਟੇਟ, ਐਨਰਜੀ ਟ੍ਰੇਡਿੰਗ ਅਤੇ ਪੂੰਜੀ ਪ੍ਰਬੰਧਨ ਸੈਕਟਰਾਂ ਵਿੱਚ ਮੌਜੂਦਗੀ ਦੇ ਨਾਲ, ਮੱਧ ਪੂਰਵ ਵਿੱਚ ਸਭ ਤੋਂ ਵੱਡਾ ਇੱਕ ਬਿਜਨੈਸ ਸਮੂਹ, ਜੈਮਿਨੀ ਗਰੁੱਪ ਸਥਾਪਿਤ ਕੀਤਾ। ਪੂਰੀ ਇਮਾਨਦਾਰੀ ਵਾਲਾ ਇੱਕ ਉੱਦਮੀ, ਸ਼੍ਰੀ ਰਾਓ ਨੇ ਭਾਰਤ ਅਤੇ ਮੱਧ ਪੂਰਵੀ ਰਾਸ਼ਟਰਾਂ ਦੋਹਾਂ ਵਿੱਚ ਵਿੱਦਿਆ ਅਤੇ ਸਮਾਜ ਭਲਾਈ 'ਤੇ ਵੱਡੇ ਪ੍ਰੋਗਰਾਮਾਂ ਨੂੰ ਸਮਰਥਨ ਦੇਣਾ ਜਾਰੀ ਰੱਖਿਆ ਹੈ।
ਯੋਗਦਾਨ ਬਾਰੇ ਬੋਲਦਿਆਂ, ਜੈਮਿਨੀ ਗਰੁੱਪ ਦੇ ਫਾਊਂਡਰ ਚੇਅਰਮੈਨ ਸੁਧਾਕਰ ਰਾਓ ਨੇ ਕਿਹਾ, "ਮੈਂ ਆਪਣੀ ਵਿੱਦਿਅਕ ਸੰਸਥਾ ਲਈ ਸ਼ੁਕਰਗੁਜਾਰੀ ਦੇ ਵੱਡੇ ਕਰਜੇ ਦਾ ਮੁੜ ਭੁਗਤਾਨ ਕਰਨ ਲਈ ਲੰਮੀ ਅਤੇ ਪੋਸ਼ਿਤ ਇੱਛਾ ਨੂੰ ਪੂਰਾ ਕਰ ਰਿਹਾ ਹਾਂ। ਮੈਂ ਇਸ ਤੱਥ 'ਤੇ ਮਾਣ ਮਹਿਸੂਸ ਕਰਦਾ ਹਾਂ ਕਿ ਐਨਆਈਟੀ ਵਾਰਾਂਗਲ ਵਿਖੇ, ਮੈਂ ਕੇਵਲ ਇੱਕ ਪ੍ਰਤਿਸ਼ਠਿੱਤ ਡਿਗਰੀ ਹੀ ਪ੍ਰਾਪਤ ਨਹੀਂ ਕੀਤੀ ਹੈ, ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਮਹਾਨ ਵਿਸ਼ਵਾਸ਼ ਵੀ ਪ੍ਰਾਪਤ ਕੀਤਾ ਹੈ।"
ਸ਼੍ਰੀ ਰਾਓ ਦੇ ਯੋਗਦਾਨ ਦੀ ਵਰਤੋਂ ਸੰਸਥਾ ਵਿੱਚ ਉੱਤਮ ਸ਼੍ਰੇਣੀ ਦੇ ਖੋਜ਼ ਅਤੇ ਇਨਕੁਬੇਸ਼ਨ ਕੇਂਦਰ ਨੂੰ ਸਥਾਪਿਤ ਕਰਨ ਲਈ ਕੀਤੀ ਜਾਏਗੀ। ਸ਼੍ਰੀ ਰਾਓ ਨੇ ਕਿਹਾ, "ਮੈਨੂੰ ਆਸ ਹੈ ਕਿ ਇਹ ਹਾਲ ਵਿਦਿਆਰਥੀਆਂ ਦੀ ਅਗਲੀ ਪੀੜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਸ਼ਕਤ ਹੋਵੇਗਾ; ਉਨ੍ਹਾਂ ਦੇ ਨੌਜਵਾਨ ਮਨਾਂ ਵਿੱਚ ਸਨਅਤ ਲਈ ਇੱਛਾ ਦੇ ਬੀਜਾਂ ਨੂੰ ਬੀਜੇਗਾ ਅਤੇ ਉਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਜੋ ਇੱਕ ਉੱਜਵਲ ਭਵਿੱਖ ਬਣਾਉਣ ਲਈ ਵਾਅਦੇ ਹੋਣਗੇ"।
ਜੈਮਿਨੀ ਗਰੁੱਪ ਬਾਰੇ
30 ਸਾਲ ਦੇ ਸਫ਼ਲ ਬਿਜ਼ਨੈਸ ਅਨੁਭਵ ਤੋਂ ਵੱਧ ਸਮੇਂ ਤੋਂ ਮੱਧ ਪੂਰਵ ਅਤੇ ਭਾਰਤ ਵਿੱਚ ਇੱਕ ਪ੍ਰਸਿੱਧ ਬਿਜ਼ਨੈਸ ਗਰੁੱਪ ਜੈਮਿਨੀ ਪ੍ਰਾਪਰਟੀ ਡਿਵੈਲਵਰਜ਼ ਰੀਅਲ ਅਸਟੇਟ ਵਿੱਚ ਕੰਮ ਕਰਦਾ ਹੈ, ਇਸ ਦੀ ਉੱਚ ਗੁਣਵੱਤਾ ਵਾਲੇ ਮਿਆਰ ਨੂੰ ਪੂਰਾ ਕਰਨ ਵਾਲੀਆਂ ਸਸਤੀਆਂ ਉੱਤਮ ਸ਼ਰੇਣੀ ਦੀਆਂ ਲਗਜ਼ਰੀ ਪ੍ਰਾਪਰਟੀਆਂ ਬਣਾਉਣ ਦੀ ਯੋਜਨਾ ਹੈ।
ਲੈਗੇਸੀ ਫਿਨਵੈਸਟ ਪ੍ਰਾਈਵੇਟ ਲਿਮਟਿਡ ਇੱਕ ਬੁਟੀਕ ਵੈਲਥ ਮੈਨੇਜ਼ਮੈਂਟ ਕੰਪਨੀ ਹੈ, ਜੋ ਪੂਰੇ ਭਾਰਤ ਵਿੱਚ ਦਫ਼ਤਰਾਂ ਦੇ ਨਾਲ, ਵੈਲਥ ਅਡਵਾਇਜ਼ਰੀ ਅਤੇ ਪਰਿਵਾਰਕ ਦਫ਼ਤਰ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
Photos/Multimedia Gallery Available: https://www.businesswire.com/news/home/52110415/en
ਸੰਪਰਕ ਲਈ ਵੇਰਵੇ:
ਪੂਰਾ ਨਾਮ: ਅਜੈ ਬਜਾਜ
ਫੋਨ: + 910 99209 28757
ਈਮੇਲ: [email protected]
